
ਨਿਤਨੇਮ
Wikipedia ਤੋਂ ਸੰਖੇਪ
ਨਿਤਨੇਮ ਤੋਂ ਭਾਵ ਹੈ ਕਿ ਹਰ ਰੋਜ਼ ਦਾ ਗੁਰਮਤਿ ਨੇਮ ਅਥਵਾ ਅਧਿਆਤਮਿਕ ਨਿਯਮ। ਜਿਸ ਤਰ੍ਹਾਂ ਦੁਨਿਆਵੀ ਪ੍ਰਾਪਤੀਆਂ ਵਾਸਤੇ ਵੀ ਇਨਸਾਨ ਨੂੰ ਨਿਯਮ ਬੱਧ ਰਹਿਣਾ ਪੈਂਦਾ ਹੈ ਇਸੇ ਤਰ੍ਹਾਂ ਸੱਚ ਦੇ ਪਾਂਧੀ ਜਾਂ ਅਧਿਆਤਮਿਕ ਵਿਦਿਆਰਥੀ ਲਈ ਵੀ ਨਿਯਮ ਪਾਲਣੇ ਜ਼ਰੂਰੀ ਹਨ। ਇਹ ਨਿਤਨੇਮ ਸੱਚ ਦੇ ਮਾਰਗ ਦੀ ਸਫ਼ਲਤਾ ਲਈ ਵੱਡਮੁੱਲਾ ਸਾਧਨ ਅਤੇ ਜਪ-ਤਪ ਹੈ।ਅੰਮ੍ਰਿਤ ਵੇਲਾ ਉਠ ਕੇ ਇਸ਼ਨਾਨ ਕਰ ਕੇ ਵਾਹਿਗੁਰੂ ਦਾ ਸਿਮਰਨ ਅਤੇ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ ਦਾ ਮੁੱਢਲਾ ਨਿਯਮ ਹੈ। ਇਹ ਬਾਣੀਆਂ ਦੇ ਵੇਰਵਾ ਅੰਮ੍ਰਿਤ ਵੇਲੇ: ਜਪੁ ਜੀ ਸਾਹਿਬ ਜਾਪ ਸਾਹਿਬ ਤ੍ਵ ਪ੍ਰਸਾਦਿ ਸਵੱਯੇ ਕਬਿਯੋਬਾਚ ਬੇਨਤੀ ਚੌਪਈ ਅਤੇ ਅਨੰਦ ਸਾਹਿਬਸੰਧਿਆ ਸਮੇਂ ਸੋ ਦਰੁ ਰਹਰਾਸਿ ਸਾਹਿਬ ਦਾ ਪਾਠ ਕਰਨਾ ਅਤੇ ਖਲੋਕੇ ਅਰਦਾਸ ਕਰਨੀ। ਰਾਤ ਨੂੰ ਸੌਣ ਸਮੇਂ ਸੋਹਿਲਾ ਸਾਹਿਬ ਦਾ ਪਾਠ ਕਰਨਾ। ਇਸ ਤੋਂ ਇਲਾਵਾ ਜੇ ਹੋ ਸਕੇ ਤਾਂ ਆਸਾ ਦੀ ਵਾਰ ਅਤੇ ਸੁਖਮਨੀ ਸਾਹਿਬ ਦਾ ਪਾਠ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰੇ।ਦਿਨ ਨੂੰ ਕਾਰੋਬਾਰ ਕਰਦਿਆਂ ਹੋਇਆਂ ਵਾਹਿਗੁਰੂ ਜਾਂ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ।
Wikipedia 'ਤੇ ਪੂਰਾ ਲੇਖ ਪੜ੍ਹੋWikipedia · CC BY-SA
ਇਹ ਜਾਣਕਾਰੀ Wikipedia ਤੋਂ ਆਪਣੇ-ਆਪ ਲਈ ਜਾਂਦੀ ਹੈ ਅਤੇ ਕੋਈ ਵੀ ਇਸ ਨੂੰ ਸੋਧ ਸਕਦਾ ਹੈ। ਧਾਰਮਿਕ ਮਾਮਲਿਆਂ ਲਈ ਕਿਰਪਾ ਕਰਕੇ ਗੁਰਦੁਆਰਾ ਸਾਹਿਬ ਦੇ ਗਿਆਨੀ ਜਾਂ ਸਿੱਖ ਇਤਿਹਾਸ ਦੇ ਵਿਦਵਾਨ ਤੋਂ ਪੁਸ਼ਟੀ ਕਰੋ ਜੀ।
